ਸਰੀਰ ਪਰਦਾਨੀਆਂ ਦੇ ਪਰਿਵਾਰ ਵਲੋਂ ਕੈਂਪ

ਬਠਿੰਡਾ: ਮਾਤਾ ਗੁਰਨਾਮ ਕੌਰ ਅਤੇ ਬਾਪੂ ਸੁਖਦੇਵ ਸਿੰਘ ਸਰੀਰ ਪ੍ਰਦਾਨੀ ਏਮਜ਼ ਹਸਪਤਾਲ ਬਠਿੰਡਾ ਜੀਆਂ ਦੀ ਯਾਦ ਵਿੱਚ ਉਹਨਾਂ ਦੇ ਪ੍ਰੀਵਾਰ ਵੱਲੋ ਉੱਦਮ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਠਿੰਡਾ ਦੀ ਰਹਿਨੁਮਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮਾਨਯੋਗ ਪੰਕਜ ਮੌਰੀਆ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਠਿੰਡਾ ਨੇ ਕੀਤਾ ਅਤੇ ਡਾਕਟਰ ਯਾਦਵਿੰਦਰ ਮੌੜ ਵਿਸੇਸ ਤੌਰ ਤੇ ਹਾਜ਼ਰ ਹੋਏ।ਇਸ ਕੈਂਪ ਵਿੱਚ 21 ਯੂਨਿਟ ਖੂਨ ਖੂਨਦਾਨੀਆਂ ਵੱਲੋਂ ਦਾਨ ਕੀਤਾ ਗਿਆ, ਵਿਸ਼ੇਸ ਤੌਰ ਤੇ ਬੇਬੇ ਬਾਪੂ ਦੀਆਂ ਨੋਹਾਂ ,ਪੜ ਪੋਤੀਆਂ ਅਤੇ ਪੜ ਨੋਹਾਂ ਨੇ ਵੀ ਖ਼ੂਨਦਾਨ ਕੀਤਾ ਜਿਸ ਲਈ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਦੇ ਡਾਕਟਰਾਂ ਦੀ ਟੀਮ ਵੱਲੋਂ ਸਹਿਯੋਗ ਕੀਤਾ। ਇਸ ਤੋਂ ਇਲਾਵਾ ਖ਼ੂਨਦਾਨ ਕੈਂਪ ਦੀ ਮਹਤੱਤਾ ਵਾਰੇ, ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ, ਰਿਵਾਇਤਾਂ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਹਰਦੀਪ ਕੁੱਬੇ, ਇੰਜ. ਰਜਿੰਦਰ ਮੌੜ, ਹਰਨੇਕ ਮੌੜ, ਗੁਰਮੇਲ ਸਿੰਘ ਮੇਲਾ ਨੇ ਕਿਹਾ ਕਿ ਜਿਉਂਦੇ ਜੀ ਖ਼ੂਨਦਾਨ ਅਤੇ ਮਰਨ ਉਪਰੰਤ ਸਰੀਰ ਦਾਨ, ਅੰਗ ਦਾਨ ਮੁਹਿੰਮ ਨੂੰ ਅੱਗੇ ਵਧਾਉਂਦਿਆ ਸਫਲ ਬਣਾਇਆ ਜਾਵੇ, ਤਾਂ ਜ਼ੋ ਸਮਾਜ ਦੀ ਮਾਨਵਤਾ ਭਲਾਈ ਦੇ ਕਾਰਜ ਨੂੰ ਜਾਰੀ ਰੱਖਿਆ ਜਾ ਸਕੇ। 50 ਵਾਰ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀ ਬਲਵੀਰ ਪੇਂਟਰ ਅਤੇ ਗੁਰਪ੍ਰੀਤ ਮੰਟੀ,ਵੀ ਖੂਨਦਾਨੀਆਂ ਨੂੰ ਹੌਂਸਲਾ ਅਫ਼ਜਾਈ ਲਈ ਹਾਜ਼ਰ ਸਨ।ਅੰਤ ਵਿੱਚ ਖੂਨਦਾਨੀਆਂ ਦਾ, ਡਾਕਟਰ ਟੀਮ ਦਾ ਅਤੇ ਕੈਂਪ ਵਿੱਚ ਸ਼ਾਮਲ ਸਾਰੇ ਪਤਵੰਤੇ ਸੱਜਨਾਂ ਦਾ ਧੰਨਵਾਦ ਬਲਰਾਜ ਮੌੜ ਨੇ ਕੀਤਾ।